
Religious
Kal Taaran Guru Nanak Aaya (Punjabi)
₹160
ਆਪਣੀ ਜ਼ਿੰਦਗੀ ਦੌਰਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਭਾਰਤ ਵਿੱਚ ਹੀ ਨਹੀਂ ਬਲਕਿ ਹੋਰ ਬਹੁਤ ਸਾਰੇ ਦੇਸ਼ਾਂ ਵਿਚ ਯਾਤਰਾਵਾਂ ਕੀਤੀਆਂ ਤੇ ਭਟਕੇ ਹੋਏ ਲੋਕਾਂ ਨੂੰ ਸਿੱਧੇ ਰਸਤੇ ਲਾਇਆ । ਜਿੱਥੇ – ਜਿੱਥੇ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਪਏ ਉੱਥੇ – ਉੱਥੇ ਹੀ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੋ ਗਏ । ਹਰ ਇੱਕ ਗੁਰਦੁਆਰਾ ਸਾਹਿਬ ਦਾ ਆਪਣਾ ਇੱਕ ਇਤਿਹਾਸ ਹੈ । ਉਹਨਾਂ ਨੇ ਆਪਣੀਆਂ ਸਾਰੀਆਂ ਯਾਤਰਾਵਾਂ ਪੈਦਲ ਚਲਦਿਆਂ ਹੀ ਕੀਤੀਆਂ । ਇਸ ਪੁਸਤਕ ਰਾਹੀਂ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਅਤੇ ਉਹਨਾਂ ਦੇ ਇਤਿਹਾਸ ਬਾਰੇ ਉਪਲਬਧ ਜਾਣਕਾਰੀ ਸਾਂਝੀ ਕਰਨ ਦਾ ਇੱਕ ਉਪਰਾਲਾ ਕੀਤਾ ਗਿਆ ਹੈ । ਮਨੁੱਖ ਆਪਣੀ ਜਿੰਦਗੀ ਵਿੱਚ ਚਾਹੇ ਇਹਨਾਂ ਸਭ ਪਵਿੱਤਰ ਸਥਾਨਾਂ ਤੇ ਜਾ ਕੇ ਦਰਸ਼ਨ ਕਰਨ ਦਾ ਸੁਭਾਗ ਤਾਂ ਨਹੀ ਪ੍ਰਾਪਤ ਕਰ ਸਕਦਾ , ਪਰ ਇਸ ਪੁਸਤਕ ਰਾਹੀਂ ਆਪਣੇ ਗੁਰੂ ਜੀ ਦੇ ਮਹਾਨ ਇਤਿਹਾਸ , ਯਾਤਰਾਵਾਂ ਤੇ ਉਹਨਾਂ ਦੀ ਮਹਾਨਤਾ ਬਾਰੇ ਜਾਣਕਾਰੀ ਜ਼ਰੂਰ ਪ੍ਰਾਪਤ ਕਰ ਸਕਦਾ ਹੈ ।
Customer Reviews
Read what others are saying about this book.
S. S
11/14/2023
Great
